ਮੇਰੀ ਪੰਜਾਬੀ ਭਾਸ਼ਾ

ਪੰਜਾਬੀ (ਗੁਰਮੁਖੀ : ਪੰਜਾਬੀ, ਸ਼ਾਹਮੁਖੀ : پنجابی, ਦੇਵਨਾਗਰੀ : पंजाबी) ਪੰਜਾਬੀ ਇੱਕ ਇੰਡੋ-ਆਰੀਅਨ ਭਾਸ਼ਾ ਹੈ ਜੋ ਕਿ ਇਤਹਾਸਿਕ ਪੰਜਾਬ ਇਲਾਕੇ ਦੇ ਵਸਨੀਕਾਂ ਦੁਆਰਾ ਬੋਲੀ ਜਾਂਦੀ ਹੈ (ਭਾਰਤ ਅਤੇ ਪਾਕਿਸਤਾਨ) I ਪੰਜਾਬੀ, ਹਿੰਦੀ ਅਤੇ ਬੰਗਾਲੀ ਤੋਂ ਬਾਅਦ, ਦੱਖਣੀ ਏਸ਼ੀਆ ਵਿੱਚ ਤੀਜੀ ਸਭ ਤੋਂ ਜ਼ਿਆਦਾ ਬੋਲੀ ਜਾਣ ਵਾਲੀ ਭਾਸ਼ਾ ਹੈ I ਪੰਜਾਬੀ ਵਰਤਮਾਨ ਸਮੇਂ ਇੰਗਲੈਂਡ ਵਿੱਚ ਦੂਜੀ ਸਭ ਤੋਂ ਜ਼ਿਆਦਾ ਬੋਲੀ ਜਾਣ ਵਾਲੀ ਭਾਸ਼ਾ ਅਤੇ ਕੈਨੇਡਾ ਵਿੱਚ ਤੀਜੀ ਸਭ ਤੋਂ ਜ਼ਿਆਦਾ ਬੋਲੀ ਜਾਣ ਵਾਲੀ ਭਾਸ਼ਾ ਹੈ I

ਸ਼ਬਦ ਪੰਜਾਬੀ, ਸ਼ਬਦ ਪੰਜਾਬ ਦੇ ਵਿੱਚੋਂ ਕੱਢਿਆ ਗਿਆ ਹੈ, ਜਿਸ ਦਾ ਪਰਸੀਅਨ ਵਿੱਚ ਅਰਥ ਹੈ “ਪੰਜ ਨਦੀਆਂ”, “ਪੰਜ-ਆਬ”, ਪੰਜ ਸੰਸਕ੍ਰਿਤੀ ਦੇ ਵਿੱਚੋਂ ਵੀ ਕੱਢਿਆ ਗਿਆ ਹੈ, ਜਿਸ ਦਾ ਅਰਥ ਹੈ “ਪੰਚ” ਅਰਥਾਤ “ਪੰਜ” ਜੋ ਕਿ ਇੰਦੂਸ ਨਦੀ ਦੀਆਂ ਪੰਜ ਵੱਡੀਆਂ ਪੂਰਬੀ ਨਦੀਆਂ ਦਾ ਹਵਾਲਾ ਦਿੰਦਾ ਹੈ I ਇੱਥੇ ਪੰਜਾਬੀ ਲਿਖਣ ਦੇ ਤਿੰਨ ਢੰਗ ਹਨ – ਗੁਰਮੁਖੀ, ਸ਼ਾਹਮੁਖੀ, ਅਤੇ ਦੇਵਨਾਗਰੀ I ਸ਼ਬਦ ਗੁਰਮੁਖੀ ਦਾ ਅਨੁਵਾਦ “ਗੁਰੂ ਦੇ ਮੂੰਹ ਤੋਂ” ਕਰਕੇ ਕੀਤਾ ਗਿਆ ਹੈ, ਸ਼ਾਹਮੁਖੀ ਦਾ ਅਰਥ, “ਰਾਜੇ ਦੇ ਮੂੰਹ ਤੋਂ” ਅਤੇ ਦੇਵਨਾਗਰੀ ਦਾ ਅਨੁਵਾਦ ਆਮ ਤੋਰ ਤੇ “ਈਸ਼ਵਰੀ ਚਾਨਣ ਨੂੰ ਸਮਾਉਣ ਵਾਲੇ” ਕਰਕੇ ਕੀਤਾ ਗਿਆ ਹੈ I

ਆਦਰਸ਼ ਉਪਭਾਸ਼ਾ

ਮਾਝੀ ਇਸ ਦੇ ਲਿਖਤੀ ਆਦਰਸ਼ ਦੇ ਕਾਰਣ ਪੰਜਾਬ ਦੀ ਗੌਰਵਸ਼ਾਲੀ ਭਾਸ਼ਾ ਹੈ I ਇਹ ਪੰਜਾਬ ਦੇ ਦਿਲ, ਮਾਝੇ ਦੇ ਇਤਹਾਸਿਕ ਇਲਾਕਿਆਂ ਜਿਨ੍ਹਾਂ ਦਾ ਵਿਸਤਾਰ, ਲਾਹੌਰ, ਸ਼ੇਖੂਪੁਰਾ, ਕਸੂਰ, ਓਕਾਰਾ, ਨਨਕਾਨਾ ਸਾਹਿਬ, ਫੈਸਲਾਬਾਦ, ਗੁਜਰਾਂਵਾਲਾ, ਵਜ਼ੀਰਾਬਾਦ, ਸਿਆਲਕੋਟ, ਨਰੋਵਾਲ, ਗੁਜਰਾਤ, ਪਾਕਪਟਨ, ਹਫੀਜ਼ਬਾਦ, ਮੰਡੀ ਬਹੁਦੀਆਂ ਵਿੱਚ ਸੀ, ਪਾਕਿਸਤਾਨ ਪੰਜਾਬ ਦੇ ਇਲਾਕੇ ਦੇ ਇਨ੍ਹਾਂ ਜਿਲ੍ਹਿਆਂ ਵਿੱਚ ਅਤੇ ਪਾਕਿਸਤਾਨ ਪੰਜਾਬ ਦੇ ਵੱਡੇ ਸ਼ਹਿਰਾਂ ਵਿੱਚ ਬੋਲੀ ਜਾਂਦੀ ਹੈ I ਭਾਰਤ ਵਿੱਚ, ਪੰਜਾਬ ਦੇ ਅੰਮ੍ਰਿਤਸਰ,ਤਰਨਤਾਰਨ ਸਾਹਿਬ, ਗੁਰਦਾਸਪੁਰ, ਪੰਜਾਬ ਦੇ ਵੱਡੀ ਜਨਸੰਖਿਆ ਵਾਲੇ ਵੱਡੇ ਸ਼ਹਿਰਾਂ ਅਤੇ ਹਰਿਆਣਾ, ਦਿੱਲੀ, ਅਤੇ ਮੁੰਬਈ ਵਿੱਚ ਬੋਲੀ ਜਾਂਦੀ ਹੈ I

ਪੂਰਬੀ ਪੰਜਾਬੀ ਉਪਭਾਸ਼ਾ

ਇਹ ਉਪਭਾਸ਼ਾਵਾਂ ਮੁੱਖ ਤੋਰ ਤੇ ਭਾਰਤੀ ਪੰਜਾਬ ਵਿੱਚ ਬੋਲੀਆਂ ਜਾਂਦੀਆਂ ਹਨ:

ਮਲਵਈ – (ਲੁਧਿਆਣਾ, ਅੰਬਾਲਾ, ਬਠਿੰਡਾ, ਗੰਗਾਨਗਰ, ਮਲੇਰਕੋਟਲਾ, ਫਾਜ਼ਿਲਕਾ, ਫਿਰੋਜ਼ਪੁਰ, ਉੱਤਰੀ ਹਰਿਆਣਾ, ਹਿਸਾਰ, ਸਿਰਸਾ ਅਤੇ ਕੁਰੂਕਸ਼ੇਤਰ)

ਪਵਾਧੀ – (ਖਰੜ, ਕੁਰਾਲੀ, ਨੂਰਪੁਰਬੇਦੀ, ਮੋਰਿੰਡਾ, ਪਾਇਲ, ਰਾਜਪੁਰਾ, ਸਮਰਾਲਾ, ਪਿੰਜ਼ੋਰ, ਕਾਲਕਾ, ਇਸਮਾਇਲਾਬਾਦ, ਅਤੇ ਫਤਿਆਬਾਦ ਜ਼ਿਲ੍ਹੇ ਵਿੱਚ ਪੇਹਵਾ ਤੋਂ ਬਾਂਗਰ ਤੱਕ)

ਭਾਰਤੀ ਪੰਜਾਬ ਵਿੱਚ ਹੋਰ ਬੋਲੀਆਂ ਜਾਣ ਵਾਲਿਆਂ ਉਪਭਾਸ਼ਾਵਾਂ ਹਨ : ਬਿਟਾਨੀ, ਬਿਲਾਸਪੁਰੀ, ਬਾਘੜੀ, ਕਾਂਗੜੀ ਅਤੇ ਚੰਬੇਲੀ

ਦੋਆਬੀ – (ਜ਼ਿਲ੍ਹਾ ਜਲੰਧਰ ਅਤੇ ਹੁਸ਼ਿਆਰਪੁਰ)